ਨਵਾਂਸ਼ਹਿਰ: ਖੇਡਾਂ ਵਤਨ ਪੰਜਾਬ 2026-27: ਨਵਾਂਸ਼ਹਿਰ ਵਿਚ ਮੁਕਾਬਲੇ ਹੋਏ ਖਤਮ, ਕ੍ਰਿਕਟ ਵੀ ਪਹਿਲੀ ਵਾਰ ਸ਼ਾਮਿਲ
ਖੇਡਾਂ ਵਤਨ ਪੰਜਾਬ 2026-27 ਦੇ ਸੀਜ਼ਨ-4 ਵਿੱਚ ਬਲਾਕ ਨਵਾਂਸ਼ਹਿਰ ਵਿਖੇ ਬਲਾਕ ਪੱਧਰੀ ਮੁਕਾਬਲੇ ਅੱਜ ਖਤਮ ਹੋਏ। ਲਗਭਗ 900 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਾਰੀ ਮੁਕਾਬਿਆਂ ਵਿੱਚ ਪਹਿਲੀ ਵਾਰ ਕ੍ਰਿਕਟ ਨੂੰ ਵੀ ਸ਼ਾਮਿਲ ਕੀਤਾ ਗਿਆ। ਮੁਕਾਬਲੇ ਅੱਗੇ ਬਲਾਕ ਸੜੋਆ, ਬਲਾਚੌਰ ਅਤੇ ਬੰਗਾ ਵਿੱਚ ਹੋਣਗੇ।