ਨਗਰ ਨਿਗਮ ਦੇ ਡਰਾਈਵਰ.ਵੱਲੋਂ ਸਰਕਾਰੀ ਗੱਡੀਆਂ ਵਿੱਚ ਬੇਵਜ੍ਹਾ ਏਸੀ ਚਲਾਉਣ ਦੇ ਦੋਸ਼
ਡਰਾਈਵਰ ਰੂਮ ਬਣੇ ਹੋਣ ਦੇ ਬਾਵਜੂਦ ਨਗਰ ਨਿਗਮ ਦੀਆਂ ਗੱਡੀਆਂ ਵਿੱਚ ਬੈਠ ਕੇ ਏਸੀ ਚਲਾਉਣ ਅਤੇ ਸਰਕਾਰੀ ਤੇਲ ਦੀ ਬੇਲੋੜੀ ਖਪਤ ਕਰਨ ਦੇ ਦੋਸ਼ ਲੱਗ ਰਹੇ ਹਨ। ਪੱਤਰਕਾਰਾਂ ਵੱਲੋਂ ਕਈ ਵਾਰ ਇਸ ਸਬੰਧੀ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ, ਪਰ ਮੁੜ ਅਜਿਹੇ ਦ੍ਰਿਸ਼ ਸਾਹਮਣੇ ਆਉਣ ਕਾਰਨ ਸਰਕਾਰੀ ਖਰਚੇ ਅਤੇ ਤੇਲ ਦੀ ਵਰਤੋਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।