ਬਲਾਚੌਰ: ਪਿੰਡ ਨਵਾਂ ਗਰਾਂ ਦੀ ਮਹਿਲਾ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ਦੇ ਆਰੋਪ ਵਿੱਚ ਪਿੰਡ ਮੀਰਪੁਰ ਜੱਟਾਂ ਵਾਸੀ ਪਤੀ ਦੇ ਖਿਲਾਫ ਕੀਤਾ ਮੁਕਦਮਾ ਦਰਜ
ਥਾਣਾ ਪੋਜੇਵਾਲ ਦੇ ਏਐਸਆਈ ਸੁਰਿੰਦਰ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨਵਾਂ ਗਰਾਂ ਦੀ ਮਹਿਲਾ ਨੀਰਜ ਦਾ ਪਤੀ ਹਰਜਿੰਦਰ ਕੁਮਾਰ ਵਾਸੀ ਪਿੰਡ ਮੀਰਪੁਰ ਜੱਟਾ ਵੱਲੋਂ ਉਸ ਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਦੇ ਆਰੋਪ ਸਾਬਤ ਹੁੰਦੇ ਹਨ। ਜਿਸ ਤਹਿਤ ਥਾਣਾ ਪੋਜੇਵਾਲ ਪੁਲਿਸ ਵੱਲੋਂ ਉਕਤ ਪਤੀ ਦੇ ਖਿਲਾਫ ਧਾਰਾ 498 ਆਈਪੀਸੀ ਦੇ ਤਹਿਤ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।