ਅੰਮ੍ਰਿਤਸਰ ਦੇ ਡੈਮਗੰਜ ਇਲਾਕੇ ਵਿੱਚ ਰਿਹਾਇਸ਼ੀ ਥਾਂ ‘ਤੇ ਗੈਰਕਾਨੂੰਨੀ ਮਾਰਕੀਟ ਦੇ ਨਿਰਮਾਣ ਦਾ ਸੀਪੀਆਈ ਨੇ ਵਿਰੋਧ ਕੀਤਾ। ਸੀਪੀਐਮ ਮੈਂਬਰ ਰਜੇਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਕਾਰਪੋਰੇਸ਼ਨ ਬਿਨਾ ਨਕਸ਼ਾ ਪਾਸ ਕੀਤੇ ਮਾਰਕੀਟ ਦੀ ਮਨਜ਼ੂਰੀ ਦੇ ਰਹੀ ਹੈ ਅਤੇ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਦੋ ਫੁੱਟ ਦੀ ਗਲੀ ਵਿਚ ਮਾਰਕੀਟ ਬਣਨ ਨਾਲ ਆਮ ਲੋਕਾਂ ਦਾ ਰਸਤਾ ਬੰਦ ਹੋ ਜਾਵੇਗਾ।