ਪਿੰਡ ਅਵਾਂਖਾ ਵਿੱਚ ਨਵੇਂ ਬਿਜਲੀ ਟਰਾਂਸਫਾਰਮਰ ਦਾ ਉਦਘਾਟਨ, ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ
ਦੀਨਾਨਗਰ, 17 ਅਕਤੂਬਰ 2026 | ਰਿਪੋਰਟਰ: ਰਾਜਿੰਦਰ ਕੁਮਾਰ
ਦੀਨਾਨਗਰ ਅਧੀਨ ਪੈਂਦੇ ਪਿੰਡ ਅਵਾਂਖਾ ਵਿਖੇ ਅੱਜ ਨਵੇਂ ਬਿਜਲੀ ਟਰਾਂਸਫਾਰਮਰ ਦਾ ਉਦਘਾਟਨ PSPCL ਦੇ ਚੀਫ ਇੰਜੀਨੀਅਰ ਸ੍ਰੀ ਸੁਰਿੰਦਰ ਪਾਲ ਜੀ ਵੱਲੋਂ ਕੀਤਾ ਗਿਆ। ਨਵੇਂ ਟਰਾਂਸਫਾਰਮਰ ਦੇ ਉਦਘਾਟਨ ਮੌਕੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।
ਇਸ ਮੌਕੇ PSPCL ਦੇ ਅਧਿਕਾਰੀ ਜੇ.ਈ. ਫਕੀਰ ਚੰਦ, ਤਰਲੋਕ ਚੰਦ ਅਤੇ ਪਿੰਡ ਦੇ ਮੌਜੂਦਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਰਿੰਦਰ ਪਾਲ ਗੋਲਡੀ, ਪਿੰਡ ਦੇ ਸਰਪੰਚ ਪੂਰਨ ਚੰਦ, ਜੇ.ਕੇ. ਮੈਂਬਰ ਪੰਚਾਇਤ ਰਮਨ ਕੁਮਾਰ, ਕਾਂਗਰਸੀ ਆਗੂ ਪ੍ਰਦੀਪ ਠਾਕੁਰ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਰਹੇ।
ਇਸ ਦੌਰਾਨ ਪਿੰਡ ਵਾਸੀਆਂ ਅਤੇ ਮੌਜੂਦ ਨੁਮਾਇੰਦਿਆਂ ਵੱਲੋਂ ਚੀਫ ਇੰਜੀਨੀਅਰ ਸ੍ਰੀ ਸੁਰਿੰਦਰ ਪਾਲ ਜੀ ਦੇ ਸਾਹਮਣੇ ਪਿੰਡ ਦੀਆਂ ਬਿਜਲੀ ਸਬੰਧੀ ਸਮੱਸਿਆਵਾਂ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਮੰਗਾਂ ਰੱਖੀਆਂ ਗਈਆਂ। ਇਨ੍ਹਾਂ ਮੰਗਾਂ ਵਿੱਚ ਪਿੰਡ ਅਵਾਂਖਾ ਵਿਖੇ ਬਿਜਲੀ ਸ਼ਿਕਾਇਤ ਕੇਂਦਰ (Complaint Centre) ਸਥਾਪਤ ਕਰਨ ਦੀ ਮੰਗ ਵੀ ਪ੍ਰਮੁੱਖ ਤੌਰ ’ਤੇ ਰੱਖੀ ਗਈ, ਤਾਂ ਜੋ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਸਾਨੀ ਹੋ ਸਕੇ ਅਤੇ ਉਨ੍ਹਾਂ ਨੂੰ ਦੂਰ ਜਾਣ ਦੀ ਪਰੇਸ਼ਾਨੀ ਨਾ ਝੱਲਣੀ ਪਵੇ।
ਇਸ ਮੌਕੇ ਚੀਫ ਇੰਜੀਨੀਅਰ ਸ੍ਰੀ ਸੁਰਿੰਦਰ ਪਾਲ ਜੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ, “ਅਵਾਂਖਾ ਮੇਰਾ ਆਪਣਾ ਪਿੰਡ ਹੈ ਅਤੇ ਮੈਨੂੰ ਆਪਣੇ ਪਿੰਡ ਦੀ ਹਰ ਲੋੜ ਬਾਰੇ ਜਾਣਕਾਰੀ ਹੈ। ਤੁਸੀਂ ਜਿਹੜੀ ਵੀ ਸਮੱਸਿਆ ਜਾਂ ਲੋੜ ਮੇਰੇ ਧਿਆਨ ਵਿੱਚ ਲਿਆਓਗੇ, ਉਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ।”
ਉਨ੍ਹਾਂ ਦੇ ਇਸ ਭਰੋਸੇ ਨਾਲ ਪਿੰਡ ਵਾਸੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਨੇ ਨਵੇਂ ਟਰਾਂਸਫਾਰਮਰ ਦੀ ਸਹੂਲਤ ਲਈ PSPCL ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਪਿੰਡ ਵਿੱਚ ਬਿਜਲੀ ਸ਼ਿਕਾਇਤ ਕੇਂਦਰ ਸਥਾਪਤ ਕਰਨ ਦੀ ਮੰਗ ’ਤੇ ਵੀ ਜਲਦ ਕਾਰਵਾਈ ਕੀਤੀ ਜਾਵੇਗੀ।
ਰਿਪੋਰਟਰ: ਰਾਜਿੰਦਰ ਕੁਮਾਰ
ਦੀਨਾਨਗਰ | ਪੰਜਾਬ
#Awankha #Dinanagar #PSPCL #PunjabNews #RTNewsPunjab Part 7