ਪਟਿਆਲਾ: ਤਫੱਜਲਪੁਰਾ ਵਿਖੇ ਇੱਕ ਮਹਿਲਾ ਅਤੇ ਇੱਕ ਵਿਅਕਤੀ ਵਿਚਕਾਰ ਝਗੜੇ ਦੇ ਮਾਮਲੇ 'ਚ ਡੀਐਸਪੀ ਨੇ ਦਿੱਤੀ ਜਾਣਕਾਰੀ
ਤਫੱਜਲਪੁਰਾ ਵਿਖੇ ਇੱਕ ਮਹਿਲਾ ਤੇ 1 ਵਿਅਕਤੀ ਦੇ ਵਿਚਕਾਰ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਥਾਣਾ ਅਰਬਨ ਪੁਲਿਸ ਵੱਲੋਂ ਦੋਵੇਂ ਧਿਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਉਕਤ ਮਹਿਲਾ ਵੱਲੋਂ ਇਨਸਾਫ ਨਾ ਮਿਲਣ 'ਤੇ ਥਾਣਾ ਅਰਬਨ ਅਸਟੇਟ ਦੇ ਬਾਹਰ ਧਰਨਾ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ। ਜਿਸ ਨੂੰ ਲੈ ਕੇ ਡੀਐਸਪੀ ਨੇ ਦੱਸਿਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।