ਪਟਿਆਲਾ: ਕੇਕ ਖਾਣ ਨਾਲ ਹੋਈ ਲੜਕੀ ਦੀ ਮੌਤ ਮਾਮਲੇ ਵਿੱਚ ਪੁਲਿਸ ਵੱਲੋਂ ਰਾਜਸਥਾਨ ਵਿੱਚ ਕੀਤੀ ਗਈ ਛਾਪੇਮਾਰੀ - ਐਸਪੀ ਸਿਟੀ
ਪੁਲਿਸ ਲਾਈਨ ਵਿੱਚ ਮੀਡਿਆ ਨਾਲ ਗੱਲਬਾਤ ਕਰਦਿਆਂ ਐਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਕੇਕ ਖਾਣ ਨਾਲ ਹੋਈ ਲੜਕੀ ਦੀ ਮੌਤ ਮਾਮਲੇ ਵਿੱਚ ਬੇਕਰੀ ਮਾਲਿਕ ਨੂੰ ਗਿਰਫ਼ਤਾਰ ਕਰਨ ਵਾਸਤੇ ਪੁਲਿਸ ਵੱਲੋਂ ਰਾਜਸਥਾਨ ਵਿੱਚ ਇਕ ਟੀਮ ਭੇਜ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸੂਹ ਮਿਲੀ ਸੀ ਕਿ ਉਹ ਰਾਜਸਥਾਨ ਭੱਜ ਗਿਆ ਹੈ, ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਪੁਲਿਸ ਕਿਸੇ ਨੂੰ ਬਖ਼ਸ਼ੇਗੀ ਨਹੀਂ।