ਪਟਿਆਲਾ: ਸਾਬਕਾ ਸਾਂਸਦ ਡਾਕਟਰ ਧਰਮਵੀਰ ਗਾਂਧੀ ਭਲਕੇ ਹੋ ਸਕਦੇ ਹਨ ਕਾਂਗਰਸ ਵਿੱਚ ਸ਼ਾਮਿਲ
ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਕੱਲ ਨੂੰ ਦਿੱਲੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ। ਮੀਡੀਆ ਸੂਤਰਾਂ ਅਨੁਸਾਰ ਡਾਕਟਰ ਗਾਂਧੀ ਦਿੱਲੀ ਵਿੱਚ ਕਾਂਗਰਸ ਚ ਸ਼ਾਮਿਲ ਹੋਣਗੇ ਅਤੇ ਉਨ੍ਹਾਂ ਨੂੰ ਪਾਰਟੀ ਪਟਿਆਲਾ ਲੋਕਸਭਾ ਸੀਟ ਤੋਂ ਚੋਣ ਲੜਵਾ ਸਕਦੀ ਹੈ ਅਤੇ ਇਸ ਬਾਬਤ ਪਾਰਟੀ ਵੱਲੋਂ ਲਗਭਗ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।