ਜਲੰਧਰ 1: ਜਲੰਧਰ 'ਚ ਛਠ ਪੂਜਾ ਦੀਆਂ ਤਿਆਰੀਆਂ: DC ਅਤੇ ਮੇਅਰ ਨੇ ਲਿਆ ਨਹਿਰ ਦੇ ਘਾਟਾਂ ਦਾ ਜਾਇਜ਼ਾ
ਜਲੰਧਰ ਵਿੱਚ 14 ਤੋਂ 16 ਨਵੰਬਰ ਤੱਕ ਹੋਣ ਵਾਲੀ ਛਠ ਪੂਜਾ ਲਈ ਪ੍ਰਸ਼ਾਸਨ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਮੇਅਰ ਵਿਨੀਤ ਧੀਰ ਨੇ ਬਿਸਤ ਦੋਆਬ ਨਹਿਰ ਦੇ ਘਾਟਾਂ ਦਾ ਦੌਰਾ ਕਰਕੇ ਸੁਰੱਖਿਆ ਅਤੇ ਸਫ਼ਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।