ਗੁਰਦਾਸਪੁਰ: ਝੋਨੇ ਵਿੱਚ ਕੱਟਾਂ ਦੇ ਰੌਲੇ ’ਚ ਗੁਰਦਾਸਪੁਰ ਸੈਲਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ, 17% ਕੱਟ ਲਗਾਉਣ ਵਾਲਿਆਂ ਨੂੰ ਤਾੜਨਾ
ਝੋਨੇ ਦੇ ਖਰੀਦ ਪ੍ਰਬੰਧਾਂ ਵਿੱਚ ਆਈ ਖੜੋਤ ਨੂੰ ਲੈ ਕੇ ਗੁਰਦਾਸਪੁਰ ਸੈਲਰ ਐਸੋਸੀਏਸ਼ਨ ਦੀ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦੀ ਅਗਵਾਈ ਹੇਠ ਹੰਗਾਮੀ ਮੀਟਿੰਗ ਹੋਈ। ਐਸੋਸੀਏਸ਼ਨ ਨੇ 17 ਫੀਸਦੀ ਨਮੀ ਵਾਲੇ ਝੋਨੇ ’ਤੇ ਕੱਟ ਲਗਾਉਣ ਵਾਲੇ ਸੈਲਰ ਮਾਲਕਾਂ ਦੀ ਤਾੜਨਾ ਕੀਤੀ ਤੇ ਚੇਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ। ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਕੇਂਦਰ ਨਾਲ ਗੱਲ ਕਰਕੇ ਮਾਪਦੰਡਾਂ ਵਿੱਚ ਤਬਦੀਲੀ ਦੀ ਮੰਗ ਕੀਤੀ।