ਪਟਿਆਲਾ: ਸ਼ਹੀਦ ਭਗਤ ਸਿੰਘ ਨੂੰ 'ਕੌਮੀ ਹੀਰੋ' ਐਲਾਨਣ ਦੀ ਮੰਗ, ਪ੍ਰੋ. ਬਡੂੰਗਰ ਨੇ ਸਰਕਾਰਾਂ 'ਤੇ ਚੁੱਕੇ ਸਵਾਲ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ 'ਕੌਮੀ ਹੀਰੋ' ਅਤੇ 'ਸੰਘਰਸ਼ੀ ਯੋਧਾ' ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੇਸ਼ ਵਿੱਚ ਵੱਧ ਰਹੀ ਗਰੀਬੀ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ 'ਤੇ ਵੀ ਸਵਾਲ ਚੁੱਕੇ ਹਨ।