ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਸੜਕ ਦੀ ਗੁਣਵੱਤਾ ਦੀ ਜਾਂਚ ਦੌਰਾਨ PWD ਮੰਤਰੀ ਪਰਵੇਸ਼ ਵਰਮਾ ਅਤੇ AAP ਵਿਧਾਇਕ ਜਰਨੈਲ ਸਿੰਘ ਵਿਚਕਾਰ ਤਕਰਾਰ ਹੋ ਗਈ। ਵਾਇਰਲ ਵੀਡੀਓ ਵਿੱਚ ਵਰਮਾ ਵੱਲੋਂ ਇੱਕ ਨੌਜਵਾਨ ਦਾ ਮੋਬਾਈਲ ਹੇਠਾਂ ਕਰਨ ਅਤੇ ਉਸ ਨੂੰ ਥੱਪੜ ਮਾਰਦੇ ਹੋਏ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਜਰਨੈਲ ਸਿੰਘ ਦਾ ਦੋਸ਼ ਹੈ ਕਿ ਸੜਕ ਦੀ ਪਰਤ ਹੱਥ ਨਾਲ ਨਿਕਲਣ ਅਤੇ ਕੁਆਲਿਟੀ ’ਤੇ ਸਵਾਲ ਉਠਾਉਣ ਤੋਂ ਬਾਅਦ ਵਿਵਾਦ ਵਧਿਆ। ਦੂਜੇ ਪਾਸੇ, ਪਰਵੇਸ਼ ਵਰਮਾ ਨੇ ਕਿਹਾ ਕਿ ਮੌਕੇ ’ਤੇ ਮੌਜੂਦ AAP ਵਰਕਰਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਗੱਲਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਤੀਕਿਰਿਆ ਦਿੱਤੀ।