ਫਿਲੌਰ: ਪਿੰਡ ਮੰਡ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ 'ਤੇ ਲਿਖਿਆ ਗਿਆ ਖਾਲਿਸਤਾਨੀ ਨਾਅਰੇ , ਪੁਲਿਸ ਨੇ ਕਿਹਾ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਦਿਨ ਚੜਦਿਆਂ ਹੀ ਫਿਲੋਰ ਦੇ ਮੰਡ ਪਿੰਡ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਖਾਲਿਸਤਾਨੀ ਨਾਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅਨੁਸੂਚਿਤ ਜਾਤੀ ਜਥੇਬੰਦੀਆਂ ਵੱਲੋਂ ਇਸ ਤੇ ਰੋਸ਼ ਵੀ ਜਾਹਿਰ ਕੀਤਾ ਗਿਆ ਹੈ ਅਤੇ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿੱਤਾ ਹੈ ਤੇ ਆਰੋਪੀ ਨੂੰ ਜਲਦੀ ਹੀ ਗਿਰਫਤਾਰ ਕਰ ਲਿੱਤਾ ਜਾਵੇਗਾ।