ਪਟਿਆਲਾ: ਕੇਕ ਦੇ ਨਾਲ ਹੋਈ ਮੌਤ ਦੇ ਮਾਮਲੇ 'ਚ ਸਿਹਤ ਵਿਭਾਗ ਦੀ ਕਾਰਵਾਈ ਦੇ ਮਗਰੋਂ ਬੇਕਰੀ ਦਾ ਮਾਲਕ ਹੋਇਆ ਫਰਾਰ
24 ਮਾਰਚ ਨੂੰ ਕੇਕ ਖਾ ਕੇ ਲੜਕੀ ਦੀ ਮੌਤ ਹੋਣ ਦੇ ਮਾਮਲੇ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਸਿਹਤ ਵਿਭਾਗ ਨੇ ਅਦਾਲਤ ਬਾਜ਼ਾਰ 'ਚ ਜਾਕੇ ਬੇਕਰੀ 'ਚ ਕਾਰਵਾਈ ਕੀਤੀ ਜਿਸ ਮਗਰੋਂ ਜਿੱਥੇ ਬੇਕਰੀ ਨੂੰ ਤਾਲਾ ਲੱਗ ਗਿਆ ਉੱਥੇ ਨਾਲ ਹੀ ਇਸ ਬੇਕਰੀ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿਸ ਨੂੰ ਹੁਣ ਪੁਲਿਸ ਲੱਭਣ ਦੇ ਲਈ ਥਾਂ ਥਾਂ 'ਤੇ ਛਾਪੇਮਾਰੀ ਕਰ ਰਹੀ ਹੈ।