ਪਟਿਆਲਾ: ਮਜੀਠੀਆ ਐਨਕਲੇਵ 'ਚ ਆਪਣੀ ਪਤਨੀ ਨੂੰ ਦਹੇਜ ਦੇ ਲਈ ਤੰਗ ਕਰਨ ਅਤੇ ਕੁੱਟਮਾਰ ਕਰ ਕੇ ਘਰੋਂ ਕੱਢਣ 'ਤੇ ਪਤੀ ਅਤੇ ਉਸ ਦੇ ਭਰਾ ਉੱਪਰ ਮਾਮਲਾ ਦਰਜ
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਜੀਠੀਆ ਐਨਕਲੇਵ ਵਿੱਚ ਆਪਣੀ ਪਤਨੀ ਨੂੰ ਦਹੇਜ ਦੇ ਲਈ ਤੰਗ ਕਰਨ ਅਤੇ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਮਾਮਲੇ ਵਿੱਚ ਮਹਿਲਾ ਦੇ ਪਤੀ ਅਤੇ ਉਸ ਦੇ ਭਰਾ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।