ਗੁਰਦਾਸਪੁਰ ਦੇ ਪਿੰਡ ਜਗਤਪੁਰ ਖੁਰਦ ਖਾਰੀਆਂ ’ਚ ਏਐਸਆਈ ਮੇਜਰ ਸਿੰਘ ਵੱਲੋਂ ਸਾਬਕਾ ਫੌਜੀ ਗੁਰਨਾਮ ਸਿੰਘ ਨਾਲ ਬੇਰਹਿਮੀ ਦੀ ਮਾਰਕੁਟਾਈ ਦਾ ਮਾਮਲਾ ਸਾਹਮਣੇ ਆਇਆ। ਦੋਸ਼ ਹੈ ਕਿ ਏਐਸਆਈ ਨੇ ਉਸਨੂੰ ਘਰੋਂ ਚੁੱਕ ਕੇ ਬਾਹਾਂ ਬੰਨ੍ਹ ਕੇ 112 ਨੰਬਰ ਗੱਡੀ ’ਚ ਪੰਜ ਘੰਟੇ ਤਕ ਘੁਮਾਇਆ ਤੇ ਰਸਤੇ ਵਿੱਚ ਵੀ ਕੁੱਟਮਾਰ ਕੀਤੀ। ਪਿੰਡ ਵਾਸੀਆਂ ਵਿੱਚ ਘਟਨਾ ਨੂੰ ਲੈ ਕੇ ਰੋਸ।