ਜਲਾਲਾਬਾਦ: ਗਾਂਧੀ ਨਗਰ ਵਿਖੇ ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਦਾ ਇਲਜ਼ਾਮ ਨਸ਼ੇ ਕਰਕੇ ਹੋਈ ਮੌਤ
ਜਲਾਲਾਬਾਦ ਦੇ ਗਾਂਧੀ ਨਗਰ ਵਿਖੇ ਸ਼ੱਕੀ ਹਾਲਾਤਾਂ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ l ਹਾਲਾਂਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਚਲਦੇ ਹੋਈ ਹੈ। ਜਦਕਿ ਉਧਰ ਪੁਲਿਸ ਦਾ ਕਹਿਣਾ ਕਿ ਉਹਨਾਂ ਕੋਲ ਅਜਿਹੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ l ਪੁਲਿਸ ਨਸ਼ੇ ਦੇ ਖਿਲਾਫ ਆਪਣਾ ਕੰਮ ਕਰ ਰਹੀ ਹੈ l