ਨਸ਼ਾ ਵੇਚਣ ਵਾਲੇ ਨੂੰ ਫੜਾਉਣ ਦੇ ਸ਼ੱਕ ’ਚ ਆਪ ਸਰਪੰਚ ਦੇ ਪਤੀ ’ਤੇ ਫਾਇਰਿੰਗ, ਜ਼ਖ਼ਮੀ
ਪਿੰਡ ਵਿਚ ਨਸ਼ਾ ਵੇਚਣ ਵਾਲੇ ਨੂੰ ਫੜਾਉਣ ਦੀ ਸ਼ੱਕ ਵਿਚ ਆਮ ਆਦਮੀ ਪਾਰਟੀ ਦੇ ਨਵਾਂ ਪਿੰਡ ਡਾਲੇਕੇ ਤੋਂ ਮਹਿਲਾ ਸਰਪੰਚ ਤੇ ਉਸਦੇ ਪਤੀ ਉੱਪਰ ਫਾਇਰੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਸਰਪੰਚ ਦੇ ਪਤੀ ਦੇ ਪੈਰ ਵਿਚ ਗੋਲੀ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ। ਉੱਧਰ ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਪੀੜਤ ਦੇ ਬਿਆਨ ਕਲਮਬੰਦ ਕਰਕੇ ਦੋ ਭਰਾਵਾਂ ਵਿਰੁੱਧ ਜਾਨਲੇਵਾ ਹਮਲਾ ਕਰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ।
#ਪੰਜਾਬ #PunjabNews #NewsUpdate #PunjabPolice #news #Tarntaran