ਫਿਲੌਰ: ਤੇਜ਼ ਰਫਤਾਰ ਟਰੱਕ ਨੇ ਫਿਲੋਰ ਨੈਸ਼ਨਲ ਹਾਈਵੇ ਵਿਖੇ ਆਟੋ ਨੂੰ ਮਾਰੀ ਟੱਕਰ, ਆਟੋ ਚਾਲਕ ਹੋਇਆ ਗੰਭੀਰ ਜ਼ਖਮੀ
ਫਿਲੋਰ ਦੇ ਨੈਸ਼ਨਲ ਹਾਈਵੇ ਵਿਖੇ ਇੱਕ ਤੇਜ਼ ਰਫਤਾਰ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਅਤੇ ਆਟੋ ਅੱਗੇ ਗੱਡੀ ਵਿੱਚ ਜਾ ਟਕਰਾ ਗਿਆ। ਜਿਸ ਤੋਂ ਬਾਅਦ ਜਿਹੜੀ ਗੱਡੀ ਸੀਗੀ ਤੇ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉੱਥੇ ਹੀ ਆਟੋ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ ਤੇ ਅਗਲੀ ਕਾਰਵਾਈ ਆਰੰਭ ਕਰ ਲਿਤੀ ਹੈ।