ਪਾਇਲ: ਸਦਰ ਪੁਲਿਸ ਨੇ ਲੁਟੇਰਾ ਗਿਰੋਹ ਦੇ 6 ਮੈਂਬਰ ਫੜੇ, ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
Payal, Ludhiana | Apr 11, 2024 ਸ਼ਾਮ ਕਰੀਬ 4 ਵਜੇ ਡੀਐਸਪੀ ਨੇ ਦੱਸਿਆ ਕਿ ਥਾਣੇਦਾਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕੀਤਾ। ਇਹ ਗਿਰੋਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਹਨਾਂ ਕੋਲੋਂ 5-6 ਮੋਬਾਇਲ ਤੇ 2 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ। 3 ਮੋਟਰਸਾਈਕਲ ਚੋਰੀ ਕਰਨਾ ਹੋਰ ਸਵੀਕਾਰ ਕੀਤਾ ਗਿਆ ਹੈ। ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।