ਪਟਿਆਲਾ: ਸਮਾਜਸੇਵੀ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਕਰ ਧਰੇੜੀ ਜੱਟਾਂ ਟੋਲ ਪਲਾਜ਼ਾ ਕੀਤਾ ਫਰੀ
ਸਮਾਜ ਸੇਵੀ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਜ ਪਟਿਆਲਾ ਰਾਜਪੁਰਾ ਰੋਡ ਤੇ ਧਰੇੜੀ ਜੱਟਾ ਟੋਲ ਪਲਾਜੇ ਨੂੰ ਦੋ ਘੰਟੇ ਦੇ ਲਈ ਫਰੀ ਕਰ ਦਿੱਤਾ ਅਤੇ ਸਾਰੇ ਵਾਹਨ ਬਿਨਾਂ ਟੋਲ ਟੈਕਸ ਕੱਟੇ ਹੀ ਉਥੋਂ ਲੰਘੇ। ਇਹ ਪ੍ਰੋਟੈਸਟ ਸਮਾਜ ਸੇਵੀ ਭਾਨਾ ਸਿੱਧੂ ਦੇ ਖਿਲਾਫ ਦਰਜ ਮਾਮਲਿਆਂ ਦੇ ਰੋਸ਼ ਵਜੋਂ ਕੀਤਾ ਗਿਆ।