ਅੰਮ੍ਰਿਤਸਰ 2: ਅੰਮ੍ਰਿਤਸਰ: ਦੁਰਗਿਆਣਾ ਮੰਦਰ 'ਚ ਹਨੂੰਮਾਨ ਝੰਡੇ ਨਾਲ ਛੇੜਛਾੜ, ਪ੍ਰਬੰਧਕਾਂ ਵੱਲੋਂ ਕਾਰਵਾਈ ਦੀ ਮੰਗ
ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ 'ਚ ਹਨੂੰਮਾਨ ਮੰਦਰ ਦਾ ਝੰਡਾ ਕੱਟੇ ਜਾਣ 'ਤੇ ਪ੍ਰਬੰਧਕਾਂ ਨੇ ਰੋਸ ਪ੍ਰਗਟਾਇਆ ਹੈ। ਸੀਸੀਟੀਵੀ ਕੈਮਰੇ ਗਾਇਬ ਹੋਣ 'ਤੇ ਸਵਾਲ ਚੁੱਕਦਿਆਂ ਪ੍ਰਬੰਧਕਾਂ ਨੇ ਪੁਲਿਸ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਕਾਰਵਾਈ ਨਾ ਹੋਣ 'ਤੇ ਹਾਈ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।