ਸੰਗਰੂਰ: ਖਨੋਰੀ ਵਿਖੇ ਮੰਦਰ ਵਿੱਚ ਚੋਰੀ ਕਰਨ ਵਾਲੇ ਤਿੰਨ ਚੋਰਾਂ ਵਿੱਚ ਦੋ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਖਨੋਰੀ ਵਿਖੇ ਬੀਤੇ ਦਿਨੀੰ ਕਾਲੀ ਮਾਤਾ ਮੰਦਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਚੋਰੀ ਦੌਰਾਨ ਸੋਨੇ ਦੀ ਨੱਥ ਚਾਰ ਤੋਂ ਪੰਜ ਗ੍ਰਾਮ, ਪੰਜੇਬਾ ਇਕ ਜੋੜਾ ਚਾਂਦੀ, ਦੋ ਸਿੱਕੇ ਚਾਂਦੀ, ਇਕ ਛੋਟਾ ਗੱਲਾ ਜਿਸ ਵਿੱਚ 6800 ਅਤੇ ਹੋਰ ਕਾਫੀ ਸਮਾਨ ਚੋਰੀ ਕੀਤਾ ਗਿਆ ਸੀ। ਪੁਲਿਸ ਨੇ ਦੋ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰੇ ਦੀ ਭਾਲ ਜਾਰੀ ਹੈ।