ਸੰਗਰੂਰ: ਇੱਕ ਕਿਲੋਂ ਹੈਰੋਇਨ, ਚਿੱਟਾ ਤੇ 29,500 ਰੁਪਏ ਦੀ ਡਰੱਗ ਮਨੀ ਦੇ ਨਾਲ 6 ਨਸਾ ਤਸਕਰ ਕਾਬੂ,
ਪੁਲਿਸ ਲਾਇਨ ਵਿਖੇ ਐਸਪੀ ਨੇ ਦਿੱਤੀ ਜਾਣਕਾਰੀ
ਸੰਗਰੂਰ ਪੁਲਿਸ ਵੱਲੋਂ ਨਸ਼ੇ ਖਿਲਾਫ ਵਿਢੀ ਗਈ ਮੁਹਿਮ ਤਹਿਤ ਵੱਡੀ ਕਾਮਯਾਬੀ ਹੱਥ ਲਗੀ ਹੈ। ਪੁਲਿਸ ਨੇ ਇੱਕ ਕਿਲੋਂ ਹੈਰੋਇਨ, ਚਿੱਟੇ ਦੀ ਵੱਡੀ ਖੇਪ ਸਮੇਤ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਇਨ੍ਹਾਂ ਵਿਅਕਤੀਆਂ ਕੋਲੋ 29,500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਐਸਪੀ ਕੁਲਵਿੰਦਰ ਸਿੰਘ ਚੀਮਾ ਨੇ ਪੁਲਿਸ ਲਾਈਨ ਵਿਖੇ ਦਿੱਤੀ।