ਸੰਗਰੂਰ: ਟਰੈਫਿਕ ਪੁਲਿਸ ਸੰਗਰੂਰ ਵੱਲੋਂ ਹਰੀਪੁਰਾ ਰੋਡ ਵਿਖੇ ਬੁਲੱਟ ਮੋਟਰਸਾਈਕਲ 'ਤੇ ਪਟਾਕੇ ਪਾਉਣ ਵਾਲੇ ਸਲੈਂਸਰਾਂ ਨੂੰ ਤੋੜਿਆ ਗਿਆ
ਹਰੀਪੁਰਾ ਰੋਡ ਸੰਗਰੂਰ ਵਿਖੇ ਟ੍ਰੈਫਿਕ ਪੁਲਿਸ ਸੰਗਰੂਰ ਵੱਲੋਂ ਬੁਲੱਟ ਮੋਟਰ ਸਾਈਕਲ 'ਤੇ ਪਟਾਕੇ ਪਾਉਣ ਵਾਲਿਆਂ ਦੇ ਸਲੈਂਸਰਾਂ ਨੂੰ ਰੋਡ ਕੁੱਟਣਾ ਚਾੜ ਕੇ ਤੋੜਿਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਟਰੈਫਿਕ ਇੰਚਾਰਜ ਪਵਨ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਬੁਲੱਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਸਲੈਂਸਰ ਤੋੜ ਦਿੱਤੇ ਗਏ ਹਨ।