ਫਿਲੌਰ: ਗੁਰਾਇਆ ਵਿਖੇ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਚਚੇਰੇ ਭਰਾ ਨੂੰ ਕੀਤਾ ਗ੍ਰਿਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਹੋਈ ਸੀ। ਅਤੇ ਹਸਪਤਾਲ ਵਿਖੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਤੇ ਆਰੋਪੀ ਮ੍ਰਿਤਕ ਦਾ ਭਰਾ ਹੀ ਹੈ ਤੇ ਦੋਨੇ ਹੀ ਚਾਚੇ ਤਾਏ ਦੇ ਮੁੰਡੇ ਹਨ ਜੋ ਕਿ ਫਗਵਾੜੇ ਤੋਂ ਸ਼ਰਾਬ ਪੀ ਕੇ ਕਾਰ ਵਿੱਚ ਘਰ ਵੱਲ ਨੂੰ ਪਰਤ ਰਹੇ ਸੀ ਤੇ ਦੋਨਾਂ ਚ ਲੜਾਈ ਹੋ ਗਈ।