ਇਸ ਨਾਜ਼ੁਕ ਸਮੇਂ ਫਰਾਂਸ ਰਵਾਨਾ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਗੁਰੂ-ਦੋਖੀ ਭਗਵੰਤ ਮਾਨ ਨੇ ਆਪਣੀਆਂ ਤਰਜੀਹਾਂ ਨੂੰ ਮੁੜ ਸਪੱਸ਼ਟ ਕਰ ਦਿੱਤਾ ਹੈ। ਜਦੋਂ ਨਸ਼ਿਆਂ ਵਿਰੁੱਧ ਬੁਲੰਦ ਆਵਾਜ਼ ਉਠਾਉਣ ਵਾਲੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੂੰ ਲੈ ਕੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ, ਤਾਂ ਮੁੱਖ ਮੰਤਰੀ ਨੂੰ ਨਾ ਤਾਂ ਪੀੜਤ ਪਰਿਵਾਰ ਨੂੰ ਮਿਲਣ ਦਾ ਸਮਾਂ ਮਿਲਿਆ, ਨਾ ਹੀ ਕੋਈ ਭਰੋਸਾ ਦੇਣ ਦੀ ਲੋੜ ਮਹਿਸੂਸ ਹੋਈ ਅਤੇ ਨਾ ਹੀ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਗਿਆ।
ਜਦੋਂ ਵੀ ਪੰਜਾਬ ਸੰਕਟ ਆਉਂਦਾ ਹੈ, ਭਾਵੇਂ ਉਹ ਮੌਜੂਦਾ ਸਮੇਂ ਜਿਹੇ ਹਾਲਾਤ ਹੋਣ ਜਾਂ ਪਿਛਲੇ ਸਾਲ ਆਏ ਹੜ੍ਹ, ਗੁਰੂ-ਦੋਖੀ ਭਗਵੰਤ ਮਾਨ ਸੂਬੇ ਅਤੇ ਇਸ ਦੇ ਲੋਕਾਂ ਨੂੰ ਛੱਡ ਕੇ ਵਿਦੇਸ਼ ਭੱਜਣ ਵਰਗਾ ਇੱਕ ਸੌਖਾ ਹੱਲ ਲੱਭ ਲੈਂਦਾ ਹੈ।
ਜਿੱਥੇ ਗੁਰੂ-ਦੋਖੀ ਭਗਵੰਤ ਮਾਨ ਆਪਣੀ ਵਿਦੇਸ਼ ਯਾਤਰਾ ਲਈ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਿਹਾ ਹੈ ਉੱਥੇ ਇਹ ਵੀ ਖ਼ਦਸ਼ਾ ਹੈ ਕਿ ਉਹ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤੇ ‘ਕਾਲੇ ਧਨ’ ਨੂੰ ਟਿਕਾਣੇ ਲਾਉਣ ਲਈ ਵਿਦੇਸ਼ ਗਿਆ ਹੋਵੇ। Harsimrat Kaur Badal