ਰਾਮਪੁਰਾ ਫੂਲ: ਭੁੱਚੋ ਮੰਡੀ ਵਿੱਚ 70 ਬੱਚਿਆਂ ਲਈ ਮੁਫ਼ਤ ਸਿੱਖਿਆ ਦਾ ਕੇਂਦਰ ਕਰ ਰਿਹਾ ਕੰਮ
ਭੁੱਚੋ ਮੰਡੀ ਵਿੱਚ ਗਿਆਨ ਜੋਤੀ ਐਜੂਕੇਸ਼ਨ ਕੋਚਿੰਗ ਸੈਂਟਰ 70 ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਿਹਾ ਹੈ। ਸਮਾਜ ਸੇਵੀ ਸੁਖਦੇਵ ਸਿੰਘ ਤੱਗੜ ਨੇ ਬੱਚਿਆਂ ਨੂੰ ਲੱਡੂ ਵੰਡੇ। ਕੇਂਦਰ ਦੇ ਆਗੂ ਸ਼ੁਕਲ ਮਹੇਸ਼ਵਰੀ ਨੇ ਦੱਸਿਆ ਕਿ ਇਹ ਬੱਚੇ ਪਹਿਲਾਂ ਕਾਗਜ਼ ਚੁਗਦੇ ਸਨ, ਹੁਣ ਸਿੱਖਿਆ ਨਾਲ ਜੋੜੇ ਜਾ ਰਹੇ ਹਨ।