ਬਾਘਾ ਪੁਰਾਣਾ: ਪੁਲਿਸ ਨੇ 20 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਇੱਕ ਵਿਅਕਤੀ ਨੂੰ ਬਾਬਾ ਰੋਡੂ ਬਸਤੀ ਕੋਲੋਂ ਕੀਤਾ ਕਾਬੂ
ਪੁਲਿਸ ਨੇ 20 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦਿਲਜੀਤ ਸਿੰਘ ਨੂੰ ਬਾਬਾ ਰੋਡੂ ਬਸਤੀ ਕੋਲੋਂ ਕਾਬੂ ਕੀਤਾ, ਜਿਸ ਕੋਲੋਂ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਉਸ ਖਿਲਾਫ ਐਨਡੀਪੀ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।