ਮੁਕਤਸਰ: ਮਹਾਸ਼ਿਵਰਾਤਰੀ ਮੌਕੇ ਦਿਨ ਤੇ ਰਾਤ ਸਮੇਂ ਸੁਰੱਖਿਆ ਦੇ ਕੀਤੇ ਗਏ ਹਨ ਸਖਤ ਪ੍ਰਬੰਧ : ਡਾਕਟਰ ਅਖਿਲ ਚੋਧਰੀ, ਐਸਐਸਪੀ
ਸ਼੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਡਾ.ਅਖਿਲ ਚੌਧਰੀ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਤਿਉਹਾਰ ਨੂੰ ਲੈ ਕੇ ਮੰਦਰਾਂ ਵਿੱਚ ਲੋਕਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਦੁਪਹਿਰ ਕਰੀਬ 3:30 ਵਜੇ ਐਸਐਸਪੀ ਵੱਲੋਂ ਜਿੱਥੇ ਮੰਦਰਾਂ ਵਿੱਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਉੱਥੇ ਹੀ ਕੋਟਕਪੂਰਾ ਰੋਡ ਸਥਿਤ ਸ਼ਿਵ ਮੰਦਿਰ ਵਿਖੇ ਵੀ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਦੇ ਨਾਲ ਐਸਪੀਐਚ ਕੰਵਲਪ੍ਰੀਤ ਸਿੰਘ ਚਹਿਲ ਵੀ ਮੌਜੂਦ ਸਨ।