ਮੁਕਤਸਰ: ਪਿੰਡ ਪੰਜਾਵਾ ਵਿਖੇ ਲੰਬੀ ਪੁਲਿਸ ਨੇ ਇੱਕ ਨੌਜਵਾਨ ਨੂੰ 200 ਗ੍ਰਾਮ ਅਫੀਮ ਨਾਲ ਕੀਤਾ ਗ੍ਰਿਫਤਾਰ
ਮੁਕਤਸਰ ਦੇ ਵਿਧਾਨ ਸਭਾ ਹਲਕਾ ਲੰਬੀ ਦੀ ਥਾਣਾ ਪੁਲਿਸ ਨੇ ਪਿੰਡ ਪੰਜਾਬ ਦੇ ਕੋਲ ਇੱਕ ਨੌਜਵਾਨ ਨੂੰ 200 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਨੇ ਉਕਤ ਨੌਜਵਾਨ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਪੁਲਿਸ ਵੱਲੋਂ ਸਵੇਰੇ ਕਰੀਬ 12 ਵਜੇ ਅਪਡੇਟ ਕੀਤੀ ਕ੍ਰਾਈਮ ਰਿਪੋਰਟ ਵਿੱਚ ਸਹਾਇਕ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਹਿਚਾਣ ਮਲੋਟ ਦੇ ਪਿੰਡ ਵਿਰਕ ਖੇੜਾ ਨਿਵਾਸੀ ਜਗਵਿੰਦਰ ਸਿੰਘ ਉਰਫ ਜੱਗੀ ਵੱਜੋਂ ਹੋਈ ਹੈ