ਮੁਕਤਸਰ: ਬਠਿੰਡਾ ਰੋਡ 'ਤੇ ਇੰਸਪੈਕਟਰ ਤੇਜਿੰਦਰਪਾਲ ਸਿੰਘ ਪਦਉੱਨਤ ਬਣੇ ਡੀ.ਐਸ.ਪੀ ,ਐਸ.ਐਸ.ਪੀ ਵੱਲੋਂ ਤੇਜਿੰਦਰਪਾਲ ਸਿੰਘ ਦੇ ਲਗਾਏ ਡੀ.ਐਸ.ਪੀ ਦੇ ਸਟਾਰ
ਇੰਸਪੈਕਟਰ ਤੇਜਿੰਦਰਪਾਲ ਸਿੰਘ ਸਿੰਘ ਜੋ ਕਿ ਜ਼ਿਲ੍ਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੰਚਾਰਜ ਪੈਰਵਾਈ ਸੈਲ ਅਤੇ ਸੰਮਨ ਸਟਾਫ ਵਿੱਚ ਡਿਊਟੀ ਨਿਭਾ ਰਹੇ ਹਨ, ਜਿਨ੍ਹਾਂ ਨੂੰ ਵਧੀਆ ਡਿਊਟੀ ਕਰਨ ਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਡੀ.ਐਸ.ਪੀ ਪਦਉੱਨਤ ਕੀਤਾ ਗਿਆ। ਅੱਜ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਤੇਜਿੰਦਰਪਾਲ ਸਿੰਘ ਦੇ ਤਰੱਕੀ ਦੇ ਸਟਾਰ ਲਗਾ ਕੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾ ਦਿੱਤੀ।