ਮੁਕਤਸਰ: ਬਠਿੰਡਾ ਰੋਡ 'ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮੋਬਾਇਲ ਮਾਲਕਾਂ ਨੂੰ ਸੌਂਪੇ ਗਏ ਟਰੇਸ ਕੀਤੇ ਗਏ ਮੋਬਾਇਲ ਫੋਨ
ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਤੇ ਪਿਛਲੇ ਸਮੇਂ ਦੌਰਾਨ ਮੋਬਾਇਲ ਗੁੰਮ ਹੋਣ ਬਾਰੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਸ਼ਿਕਾਇਤਾਂ ਮੌਸੂਲ ਹੋਈਆਂ ਸਨ। ਇਹਨਾਂ ਸ਼ਿਕਾਇਤਾਂ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਇਨ੍ਹਾ ਗੁੰਮ ਹੋਏ ਮੋਬਾਇਲ ਫੋਨਾਂ ਨੂੰ CEIR ਪੋਰਟਲ ਪਰ ਟਰੇਸਿੰਗ ਤੇ ਲਗਾਇਆ ਗਿਆ ਸੀ ਜਿਸ ਤੇ 20 ਮੋਬਾਇਲ ਫੋਨ ਚੱਲਦੇ ਪਾਏ ਗਏ।