ਮੁਕਤਸਰ: ਰੇਲਵੇ ਦੀ ਡੀ ਜੀ ਪੀ ਵੱਲੋੰ ਸ਼੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਦਾ ਦੌਰਾ, ਸੁਤੰਤਰਤਾ ਦਿਵਸ ਸਬੰਧੀ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦੌਰਾ
ਅੱਜ ਰੇਲਵੇ ਪੰਜਾਬ ਦੇ ਸਪੈਸ਼ਲ ਡੀ ਜੀ ਪੀ ਸਸ਼ੀ ਪਰਭਾ ਦਿਵੇਦੀ ਨੇ ਰੇਲਵੇ ਸਟੇਸ਼ਨ ਸ਼੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ। ਉਹਨਾਂ ਇਸ ਮੌਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਕਿਹਾ ਕਿ 15 ਅਗਸਤ ਸਬੰਧੀ ਸੁਰੱਖਿਆ ਦੇ ਵਿਸੇਸ਼ ਇੰਤਜਾਮ ਅਗਾਊ ਕੀਤੇ ਗਏ ਹਨ। ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਵਿਸੇਸ਼ ਧਿਆਨ ਰੱਖਿਆ ਜਾ ਰਿਹਾ। ਇਸਦੇ ਮੱਦੇਨਜ਼ਰ ਉਹ ਵੱਖ ਵੱਖ ਰੇਲਵੇ ਸਟੇਸ਼ਨਾਂ ਦਾ ਦੌਰਾ ਕਰ ਰਹੇ ਹਨ।