ਮੋਗਾ: ਮੋਗਾ ਪੁਲਿਸ ਨੇ ਚੋਰੀ ਦੇ 8 ਮੋਟਰਸਾਈਕਲਾਂ ਸਮੇਤ 2 ਗਿਰੋਹ ਮੈਂਬਰ ਕਾਬੂ ਕੀਤੇ
ਮੋਗਾ ਪੁਲਿਸ ਨੇ ਦਾਣਾ ਮੰਡੀ ਤੋਂ ਚੋਰੀ ਦੇ 8 ਮੋਟਰਸਾਈਕਲ ਸਮੇਤ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤਾ। ਜੱਸਾ ਤੇ ਨਿਸ਼ਾਨ ਸਿੰਘ ਦੇ ਕਬਜ਼ੇ ਤੋਂ ਇਹ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਪੁਲਿਸ ਇਨ੍ਹਾਂ ਦੀ ਪੁੱਛਗਿੱਛ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਲਈ ਅਦਾਲਤ ਵਿੱਚ ਪੇਸ਼ ਕਰੇਗੀ।