ਪਠਾਨਕੋਟ: ਨਗਰ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਿਲਣਗੇ ਮਾਲਕੀ ਹੱਕ
ਪਠਾਨਕੋਟ ਵਿੱਚ 'ਮੇਰੀ ਦੁਕਾਨ ਮੇਰੇ ਨਾਮ' ਸਕੀਮ ਤਹਿਤ ਨਗਰ ਨਿਗਮ ਦੀਆਂ ਦੁਕਾਨਾਂ ਦੇ ਯੋਗ ਕਿਰਾਏਦਾਰਾਂ ਲਈ ਮਾਲਕੀ ਹੱਕ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 1 ਅਪ੍ਰੈਲ 2008 ਤੋਂ ਪਹਿਲਾਂ ਦੇ ਕਾਬਜ਼ ਕਿਰਾਏਦਾਰ ਲੋੜੀਂਦੇ ਦਸਤਾਵੇਜ਼ਾਂ ਨਾਲ ਨਗਰ ਨਿਗਮ ਦੀ ਰੈਂਟ ਸ਼ਾਖਾ ਵਿੱਚ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 7719421414 ਜਾਂ 9646680959 'ਤੇ ਸੰਪਰਕ ਕਰੋ।