ਪਟਿਆਲਾ: ਸਨੌਰ 'ਚ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੇ ਵਿੱਚੋਂ ਆਏ ਲੋਕਾਂ ਦੀਆਂ ਜੇਬਾਂ 'ਚੋਂ ਮੋਬਾਇਲ ਅਤੇ ਬਟੂਆਂ ਚੋਰੀ ਕਰਨ ਵਾਲੇ ਦੋ ਵਿਅਕਤੀ ਕਾਬੂ
ਪਿੰਡ ਬੋਸਰ ਕਲਾਂ ਦੇ ਹਰਮੇਲ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਕਿ ਉਹ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਵਿੱਚ ਸਨੌਰ ਆਇਆ ਸੀ ਤਾਂ ਦੋ ਵਿਅਕਤੀਆਂ ਨੇ ਉਸਦੀ ਜੇਬ ਦੇ ਵਿੱਚੋਂ ਬਟੂਆ ਕੱਢ ਲਿਆ। ਜਿਸ ਮਗਰੋਂ ਪੁਲਿਸ ਨੇ ਮੌਕੇ 'ਤੇ ਹੀ ਦੋ ਵਿਅਕਤੀਆਂ ਸਰਬਜੀਤ ਅਤੇ ਹਰਪ੍ਰੀਤ ਸਿੰਘ ਨੂੰ ਦਬੋਚ ਲਿਆ ਜਿਨ੍ਹਾਂ ਕੋਲੋ ਹੋਰ ਵੀ ਮੋਬਾਇਲ ਅਤੇ ਬਟੂਏ ਬਰਾਮਦ ਹੋਏ।