ਪਟਿਆਲਾ: ਪਿੰਡ ਜਨਸੂਆਂ ਚ ਸੈਰ ਕਰਨ ਜਾ ਰਹੇ ਵਿਅਕਤੀ ਨੂੰ ਘੇਰ ਕੇ ਦਿੱਤੀਆਂ ਗਾਲਾਂ ਤੇ ਜਾਨੋ ਮਾਰਨ ਦੀ ਧਮਕੀ ,ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ।
ਪਿੰਡ ਜਨਸੂਹਾਂ ਵਾਸੀ ਬਿੱਟੂ ਵੱਲੋਂ ਥਾਣਾ ਸ਼ੰਬੂ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਕਿ ਉਸਦੇ ਪਿੰਡ ਦੇ ਵਾਸੀ ਸਨੀ ਅਤੇ ਹਰਦੀਪ ਨੂੰ ਉਸ ਨੂੰ ਉਸ ਸਮੇਂ ਰਾਤ ਨੂੰ ਘੇਰ ਲਿਆ ਜਦੋਂ ਉਹ ਸੈਰ ਕਰਨ ਜਾ ਰਿਹਾ ਸੀ ਤੇ ਦੋਵੇਂ ਵਿਅਕਤੀਆਂ ਨੇ ਉਸਨੂੰ ਗਾਲਾਂ ਕੱਢਦੇ ਹੋਏ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਫਰਾਰ ਹੋ ਗਏ ।ਜਿਸ ਮਗਰੋਂ ਥਾਣਾ ਸ਼ੰਭੂ ਦੇ ਵਿੱਚ ਪੁਲਿਸ ਨੇ ਦੋਵੇਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।