ਫਾਜ਼ਿਲਕਾ: ਸੜਕ 'ਤੇ ਮਿਲਿਆ ਪਰਸ ਮਾਲਕ ਨੂੰ ਕੀਤਾ ਵਾਪਸ, ਇਮਾਨਦਾਰੀ ਦੀ ਹੋ ਰਹੀ ਚਰਚਾ
ਫਾਜ਼ਿਲਕਾ ਦੇ ਚੇਅਰਮੈਨ ਬਿੱਟੂ ਚਿਮਨੇਵਾਲਾ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਰਾਹ ਵਿੱਚ ਮਿਲਿਆ ਪਰਸ ਉਸਦੇ ਮਾਲਕ ਵਿਰਸਾ ਸਿੰਘ ਨੂੰ ਵਾਪਸ ਕੀਤਾ। ਪਰਸ ਵਿੱਚ 3360 ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ਼ ਸਨ ਜੋ ਪੂਰੀ ਤਰ੍ਹਾਂ ਸੁਰੱਖਿਅਤ ਮਾਲਕ ਨੂੰ ਸੌਂਪ ਦਿੱਤੇ ਗਏ।