ਸੰਗਰੂਰ: ਭਾਜਪਾ ਜਿਲਾ ਦਫ਼ਤਰ ਵਿਖੇ ਮਨਾਇਆ ਭਾਜਪਾ ਦਾ ਸਥਾਪਨਾ ਦਿਵਸ
ਭਾਜਪਾ ਦਾ ਸਥਾਪਨਾ ਦਿਵਸ ਅੱਜ ਜਿਲ੍ਹਾ ਦਫ਼ਤਰ ਸੰਗਰੂਰ ਵਿਖੇ ਮਨਾਇਆ ਗਿਆ। ਸਮਗਾਮ ’ਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸੰਗਰੂਰ -1 ਧਰਮਿੰਦਰ ਟਿੰਕੂ ਨੇ ਕਿਹਾ ਕਿ ਭਾਜਪਾ ਆਪਣੀ ਸੋਚ ਤੇ ਸਿਧਾਂਤਾਂ ਦੀ ਬਦਲੌਤ 2 ਸੀਟਾਂ ਤੋਂ ਸਫ਼ਰ ਸ਼ੁਰੂ ਕਰਕੇ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰਿਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਭ ਦਾ ਸਾਥ ਤੇ ਸਭ ਦਾ ਵਿਕਾਸ ਤਹਿਤ ਕੰਮ ਕਰ ਰਹੀ ਹੈ।