ਸੰਗਰੂਰ: ਬਰਨਾਲਾ ਰੋਡ ਤੇ ਥਾਣਾ ਸਿਟੀ 1 ਸੰਗਰੂਰ ਨੇ ਇਕ ਆਰੋਪੀ ਨੂੰ 19 ਗ੍ਰਾਮ ਚਿੱਟਾ ਸਮੇਤ ਕੀਤਾ ਕਾਬੂ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ 1 ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਜਦੋਂ ਪੁਲੀਸ ਪਾਰਟੀ ਬਰਨਾਲਾ ਰੋਡ ਵਿਖੇ ਪੁੱਜੀ। ਤਾਂ ਇਕ ਵਿਅਕਤੀ ਜਿਸਨੇ ਪੁਲੀਸ ਪਾਰਟੀ ਨੂੰ ਦੇਖਕੇ ਇਕ ਲਿਫ਼ਾਫ਼ਾ ਨੂੰ ਸਿੱਟ ਦਿੱਤਾ। ਸ਼ਕ ਪੈਣ ਤੇ ਪੁਲੀਸ ਨੇ ਉਸਨੂੰ ਕਾਬੂ ਕਰਕੇ ਲਿਫ਼ਾਫ਼ਾ ਚੈਕ ਕੀਤਾ, ਜਿਸ ਵਿੱਚੋ 19 ਗ੍ਰਾਮ ਚਿੱਟਾ ਬਰਾਮਦ ਹੋਇਆ। ਜਿਸ ਕਰਕੇ ਥਾਣਾ ਸਿਟੀ 1 ਸੰਗਰੂਰ ਨੇ ਆਰੋਪੀ ਖਿਲਾਫ ਮਾਮਲਾ ਦਰਜ ਕੀਤਾ।