ਸੰਗਰੂਰ: ਚੋਣ ਕਮਿਸ਼ਨ ਵੱਲੋਂ ਜੋ 50,000 ਰੁਪਏ ਰਕਮ ਤੈਅ ਕੀਤੀ ਗਈ ਹੈ ਉਸ ਨੂੰ ਵਧਾਇਆ ਜਾਵੇ : ਰਾਜੇਸ਼ ਥਰੇਜਾ ਚੈਅਰਮੈਨ ਵਪਾਰ ਮੰਡਲ
16 ਮਾਰਚ ਤੋਂ ਚੋਣ ਜਾਬਤਾ ਪੂਰੇ ਦੇਸ਼ ਦੇ ਵਿੱਚ ਲੱਗਿਆ ਹੋਇਆ ਹੈ ਚੋਣ ਕਮਿਸ਼ਨ ਵੱਲੋਂ ਲਿਜਾਣ ਅਤੇ ਲਿਆਉਣ ਲਈ 50 ਹਜਾਰ ਰੁਪਏ ਦੀ ਰਕਮ ਤੈਅ ਕੀਤੀ ਗਈ ਹੈ ਤੇ ਇਸ ਦੇ ਉੱਪਰ ਪਾਬੰਦੀ ਲਗਾਈ ਗਈ ਹੈ। ਵਪਾਰ ਮੰਡਲ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਰਜੇਸ਼ ਥਰੇਜਾ ਨੇ ਕਿਹਾ ਕਿ 50 ਹਜਾਰ ਰੁਪਏ ਅੱਜ ਦੇ ਸਮੇਂ ਵਿੱਚ ਕੁੱਝ ਵੀ ਨਹੀਂ ਅਸੀਂ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਰਕਮ ਵਧਾਈ ਜਾਵੇ ਤਾਂ ਜੋ ਵਪਾਰੀ ਦੀਆਂ ਮੁਸ਼ਕਿਲਾਂ ਘੱਟ ਹੋ ਸਕਣ।