ਮੋਗਾ: ਵਿਆਹ ਦੇ ਨਾਟਕ ਨਾਲ 20 ਲੱਖ ਦੀ ਠੱਗੀ, ਮੋਗਾ 'ਚ ਧੋਖਾਧੜੀ ਦਾ ਮਾਮਲਾ ਦਰਜ
ਮੋਗਾ ਦੇ ਪਿੰਡ ਚੰਦ ਬਾਜਾ ਵਿੱਚ ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ। ਭੈਣ ਦੀ ਬਿਮਾਰੀ ਅਤੇ ਮੌਤ ਤੋਂ ਬਾਅਦ ਪਰਿਵਾਰ ਨੇ ਜਰਮਨਦੀਪ ਸਿੰਘ ਅਤੇ ਉਸਦੇ ਮਾਤਾ-ਪਿਤਾ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਕੀਤੀ। ਪੁਲਸ ਅਜੇ ਵੀ ਜਾਂਚ ਕਰ ਰਹੀ ਹੈ।