ਪਠਾਨਕੋਟ: ਗਰੋਟਾ ਪੁਲਿਸ ਨੇ ਫਰੀਦਾ ਨਗਰ ਦੇ ਜੰਗਲਾਂ ਤੋਂ ਬੂਟੇ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਨੂੰ ਕੀਤਾ ਕਾਬੂ
ਗਰੋਟਾ ਇਲਾਕੇ ਦੇ ਅਧੀਨ ਪੈਂਦੇ ਪਿੰਡ ਫਰੀਦਾ ਨਗਰ ਸਥਿਤ ਜੰਗਲਾਂ ਦੇ ਵਿੱਚ ਲੱਗੇ ਖੈਰ ਦੇ ਬੂਟਿਆਂ ਨੂੰ ਕੱਟ ਕੇ ਉਹਨਾਂ ਨੂੰ ਚੋਰੀ ਰੱਖਣ ਦੇ ਆਰੋਪ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗਰੋਟਾ ਚੌਂਕੀ ਦੇ ਇੰਚਾਰਜ ਦਲਵੀਰ ਨੇ ਦੱਸਿਆ ਹੈ ਕਿ ਫਰੀਦਾ ਨਗਰ ਦੇ ਜੰਗਲਾਂ ਵਿੱਚ ਖੈਰ ਦੇ ਬੂਟੇ ਕੱਟ ਜਾਣ ਦੇ ਮਾਮਲੇ ਵਿੱਚ 23 ਟੁੱਕੜੇ ਖੈਰ ਦੇ ਬਰਾਮਦ ਕਰ ਅਤੇ ਇੱਕ ਗੱਡੀ ਬਰਾਮਦ ਕਰ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ।।