ਪਠਾਨਕੋਟ: ਥਾਣਾ ਸੁਜਾਨਪੁਰ ਪੁਲਿਸ ਨੇ 7500 ਐਮ.ਐਲ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿੱਚ ਮਹਿਲਾ ਨੂੰ ਕਾਬੂ ਕਰ ਮਾਮਲਾ ਕੀਤਾ ਦਰਜ
ਥਾਣਾ ਸੁਜਾਨਪੁਰ 'ਚ ਤਾਇਨਾਤ ਹੈੱਡ ਕਾਂਸਟੇਬਲ ਗੁਰਸਿਮਰਨਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਜਦੋਂ ਪੁਲ ਨੰਬਰ-4 ਤੋਂ ਗਸ਼ਤ ਕਰਦੇ ਹੋਏ ਮੁਹੱਲਾ ਪ੍ਰੇਮ ਨਗਰ ਸੁਜਾਨਪੁਰ ਪਹੁੰਚੀ ਤਾਂ ਇਕ ਔਰਤ ਨੇ ਹੱਥ 'ਚ ਪਲਾਸਟਿਕ ਦਾ ਡੱਬਾ ਫੜਿਆ ਦੇਖਿਆ। ਪੁਲਿਸ ਨੇ ਔਰਤ ਨੂੰ ਰੋਕ ਲਿਆ। ਜਿਸ ਨੇ ਆਪਣਾ ਨਾਮ ਪੂਨਮ ਵਾਸੀ ਮੁਹੱਲਾ ਪ੍ਰੇਮ ਨਗਰ ਦੱਸਿਆ। ਪੁਲੀਸ ਨੇ ਨਾਕਾਬੰਦੀ ਕਰਕੇ ਉਸ ਵਿੱਚੋਂ 7500 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ। ਤੇ ਮਾਮਲਾ ਦਰਜ ਕਰ ਲਿਆ ਗਿਆ।