ਖਡੂਰ ਸਾਹਿਬ: ਗੋਇੰਦਵਾਲ ਸਾਹਿਬ ਵਿੱਚ ਕਿਸਾਨਾਂ ਨੇ ਡੀਐੱਸਪੀ ਦਫਤਰ ਦਾ ਕੀਤਾ ਘਿਰਾਓ, ਪੁਲੀਸ ਤੇ ਸਿਆਸੀ ਦਬਾਅ ਦੇ ਦੋਸ਼
ਗੋਇੰਦਵਾਲ ਸਾਹਿਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਐੱਸਪੀ ਦਫਤਰ ਦਾ ਘਿਰਾਓ ਕੀਤਾ ਗਿਆ। ਦਿਆਲ ਸਿੰਘ ਮਿਆਵਿੰਡ ਨੇ ਪੁਲੀਸ 'ਤੇ ਸਿਆਸੀ ਦਬਾਅ ਹੇਠ ਝੂਠੇ ਪਰਚੇ ਦਰਜ ਕਰਨ ਅਤੇ ਲੰਬੇ ਸਮੇਂ ਤੱਕ ਲਟਕੀਆਂ ਦਰਖਾਸਤਾਂ ਨਿਪਟਾਉਣ ਵਿੱਚ ਨਾਕਾਮੀ ਦੇ ਦੋਸ਼ ਲਗਾਏ। ਐੱਸਐੱਚਓ ਬਲਜੀਤ ਕੌਰ ਵਿਰੁੱਧ ਕਾਰਵਾਈ ਦੀ ਮੰਗ ਅਤੇ 7 ਦਿਨਾਂ ਵਿੱਚ ਲਗਾਈ ਗਈ ਕਾਰਵਾਈ ਦਾ ਭਰੋਸਾ ਮਿਲਿਆ।