ਨਵਾਂਸ਼ਹਿਰ: ਸਦਰ ਥਾਣਾ ਪੁਲਿਸ ਨੇ ਪਿੰਡ ਜੇਠੂ ਮਜਾਰਾ ਤੋਂ ਦੋ ਵਿਅਕਤੀਆਂ ਨੂੰ 12 ਬੋਤਲਾਂ ਨਜਾਇਜ਼ ਸ਼ਰਾਬ ਨਾਲ ਕੀਤਾ ਕਾਬੂ
ਥਾਣਾ ਸਦਰ ਨਵਾਂ ਸ਼ਹਿਰ ਦੇ ਹੈਡ ਕਾਂਸਟੇਬਲ ਲਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਜੇਠੂ ਮਜਾਰਾ ਦੇ ਨਜ਼ਦੀਕ ਤੋਂ ਦੋ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ। ਇਹਨਾਂ ਕੋਲ ਚਿੱਟੇ ਰੰਗ ਦਾ ਥੈਲਾ ਪਲਾਸਟਿਕ ਫੜਿਆ ਹੋਇਆ ਸੀ। ਜਦੋਂ ਸ਼ੱਕ ਦੇ ਆਧਾਰ ਤੇ ਉਸਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਉਕਤ ਆਰੋਪੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ।