ਬਲਾਚੌਰ: ਠਠਿਆਲਾ ਢਾਹਾਂ ਵਿਖੇ ਮੋਟਰਸਾਇਕਲ ਤੇ ਸਕੂਟਰੀ ਵਿਚਾਲੇ ਹੋਈ ਟੱਕਰ, ਮੋਟਰਸਾਇਕਲ ਸਵਾਰ ਦੀ ਹੋਈ ਮੌਤ
ਸਦਰ ਥਾਣਾ ਬਲਾਚੌਰ ਦੇ ਅਧੀਨ ਪੈਂਦੇ ਪਿੰਡ ਠਠਿਆਲਾ ਢਾਹਾਂ ਦੇ ਨੇੜੇ ਐਚਆਰ ਢਾਬੇ ਦੇ ਸਾਹਮਣੇ ਮੋਟਰਸਾਇਕਲ ਤੇ ਸਕੂਟਰੀ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸਕੂਟਰੀ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਮਾਰੇ ਗਏ ਵਿਅਕਤੀ ਦੀ ਪਛਾਣ ਵਰਿੰਦਰ ਕੁਮਾਰ ਉਮਰ 33 ਸਾਲਾ ਵਾਸੀ ਮੇਹਰਬਾਨ ਬਸਤੀ ਜੋਧੇਵਾਲ ਦੱਸਿਆ ਜਾ ਰਿਹਾ ਹੈ।