ਮੋਗਾ: ਦੀਵਾਲੀ ਮੌਕੇ ਫੂਡ ਸੇਫਟੀ ਵਿਭਾਗ ਦੀ ਕਾਰਵਾਈ, ਮਿਠਾਈਆਂ ਦੇ ਭਰੇ 10 ਸੈਂਪਲ
ਦੀਵਾਲੀ ਦੇ ਮੱਦੇਨਜ਼ਰ ਫੂਡ ਸੇਫਟੀ ਵਿਭਾਗ ਨੇ ਬਾਜ਼ਾਰ ਅਤੇ ਪੁਰਾਣਾ ਬਾਜ਼ਾਰ ਇਲਾਕੇ 'ਚ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਡਾ. ਸੰਦੀਪ ਸਿੰਘ ਦੀ ਅਗਵਾਈ 'ਚ ਖੋਆ, ਪਨੀਰ ਤੇ ਹੋਰ ਮਿਠਾਈਆਂ ਦੇ 10 ਸੈਂਪਲ ਭਰ ਕੇ ਲੈਬਾਰਟਰੀ ਭੇਜੇ ਗਏ। ਕਾਰੋਬਾਰੀਆਂ ਨੂੰ ਸਾਫ਼-ਸਫ਼ਾਈ ਅਤੇ ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਗਈ ਹੈ।