ਮੁਕਤਸਰ: ਕੋਟਕਪੂਰਾ ਰੋਡ ਤੇ ਕਾਗਰਸੀ ਵਰਕਰਾਂ ਦੀ ਹੋਈ ਪਲੇਠੀ ਮੀਟਿੰਗ
ਅੱਜ ਗਿੱਦੜਬਾਹਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਵਰਕਰ ਸਾਹਿਬਾਨਾਂ ਨਾਲ ਪਲੇਠੀ ਮੀਟਿੰਗ ਕਰ ਕੇ ਹਰੇਕ ਪਿੰਡ ਤੋਂ ਲੈ ਕੇ ਬੂਥ ਲੈਵਲ ਤੱਕ ਡਿਊਟੀਆਂ ਵੰਡੀਆਂ ਗਈਆਂ। ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਹੁਣ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬਾਕੀ ਸੀਟਾਂ ਸੰਬੰਧੀ ਵੀ ਤਿਆਰੀਆਂ ਜਲਦ ਪੂਰੀਆਂ ਕਰ ਕੇ ਡਿਊਟੀਆਂ ਲਗਾਈਆਂ ਜਾਣਗੀਆਂ। ਸਾਡੇ ਵਰਕਰਾਂ ਦਾ ਜੋਸ਼ ਪੂਰੇ ਸ਼ਿਖਰਾਂ ਤੇ ਹੈ।